ਮੁੰਬਈ, 23 ਮਈ
ਇਥੋਂ ਦੇ ਰਾਏਗੜ੍ਹ ਜ਼ਿਲ੍ਹੇ ਦੇ ਸਮੁੰਦਰੀ ਤਟ ਦੀਆਂ ਤਿੰਨ ਵੱਖ-ਵੱਖ ਥਾਵਾਂ ’ਤੇ 8 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲੀਸ ਨੂੰ ਸ਼ੱਕ ਹੈ ਕਿ ਮਰਨ ਵਾਲੇ ਬਜਰਾ ਪੀ 305 ਵਿਚ ਸਵਾਰ ਸਨ ਜੋ ਚੱਕਰਵਾਤੀ ਤੂਫਾਨ ਤਾਊਤੇ ਕਾਰਨ ਡੁੱਬ ਗਏ ਸਨ ਤੇ ਪਾਣੀ ਦੇ ਵਹਾਅ ਨਾਲ ਸਮੁੰਦਰੀ ਕੰਢੇ ਆ ਗਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਲੇ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। -ਪੀਟੀਆਈ