ਹਰਿਦੁਆਰ: ਉੱਤਰਾਖੰਡ ਦੇ ਹਰਿਦੁਆਰ ਵਿੱਚ ਇੱਕ ਹਫ਼ਤਾਵਾਰੀ ਬਾਜ਼ਾਰ ਦੌਰਾਨ ਪੁਲੀਸ ਨੇ ਜਨਤਕ ਤੌਰ ’ਤੇ ਨਮਾਜ਼ ਅਦਾ ਕਰ ਰਹੇ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਬ-ਡਿਵੀਜ਼ਨਲ ਮੈਜਿਸਟਰੇਟ ਦੀ ਅਦਾਲਤ ਨੇ ਬਾਅਦ ਵਿੱਚ ਮੁਲਜ਼ਮਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਐੱਸਪੀ ਸਿਟੀ ਸਵਤੰਤਰ ਕੁਮਾਰ ਨੇ ਦੱਸਿਆ ਕਿ ਸੂਹ ਦੇ ਆਧਾਰ ’ਤੇ ਵੀਰਵਾਰ ਦੇਰ ਰਾਤ ਸ਼ਿਵਾਲਿਕ ਨਗਰ ਕਲੋਨੀ ਦੇ ਹਫ਼ਤਾਵਾਰੀ ਬਾਜ਼ਾਰ ਵਿੱਚ ਨਮਾਜ਼ ਅਦਾ ਕਰਨ ਦੇ ਦੋਸ਼ ਹੇਠ ਨਿਜ਼ਾਮ (22), ਨਸੀਮ (52), ਸਾਜਿਦ ਅਹਿਮਦ (50), ਮੁਰਸਾਲਿਨ (38), ਅਸ਼ਰਫ (45), ਅਸਗਰ (37), ਮੁਸਤਫ਼ਾ (35) ਅਤੇ ਇਕਰਾਮ (47) ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਕ੍ਰਿਮੀਨਲ ਪ੍ਰੋਸੀਜ਼ਰ ਕੋਡ (ਕਿਸੇ ਵੀ ਸੰਜੀਦਾ ਅਪਰਾਧ ਕਰਨ ਲਈ ਤਿਆਰ) ਦੀ ਧਾਰਾ 151 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਐੱਸਡੀਐੱਮ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਮੁਲਜ਼ਮਾਂ ਨੂੰ ਚਿਤਾਵਨੀ ਦੇਣ ਮਗਰੋਂ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। -ਪੀਟੀਆਈ