ਮੁੰਬਈ, 3 ਮਈ
ਬੌਲੀਵੁੱਡ ਸੁਪਰਸਟਾਰ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਨੇ ਆਪਣੇ ਆਪਣੇ ਘਰ ਦੀਆਂ ਬਾਲਕਾਨੀਆਂ ਵਿਚ ਆ ਕੇ ਆਪਣੇ ਪ੍ਰਸੰਸਕਾਂ ਨੂੰ ਈਦ ਦੀ ਵਧਾਈ ਦਿੱਤੀ ਤੇ ਉਨ੍ਹਾਂ ਦਾ ਹੱਥ ਹਿਲਾ ਕੇ ਧੰਨਵਾਦ ਕੀਤਾ। ਇਨ੍ਹਾਂ ਦੋਵਾਂ ਸੁਪਰਸਟਾਰਜ਼ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ ਜਿਸ ਵਿਚ ਇਹ ਪਤਾ ਲੱਗਦਾ ਹੈ ਕਿ ਦੋਵਾਂ ਦੇ ਘਰ ਦੇ ਬਾਹਰ ਵੱਡੀ ਗਿਣਤੀ ਲੋਕ ਇਕੱਠੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਅਮਿਤਾਭ ਬਚਨ, ਅਜੈ ਦੇਵਗਨ, ਸੰਜੈ ਦੱਤ, ਹੁਮਾ ਕੁਰੈਸ਼ੀ, ਸ਼ਿਲਪਾ ਸ਼ੈਟੀ ਤੇ ਹੋਰ ਬੌਲੀਵੁੱਡ ਅਦਾਕਾਰਾਂ ਨੇ ਆਪਣੇ ਪ੍ਰਸੰਸਕਾਂ ਨਾਲ ਈਦ ਦੀ ਖੁਸ਼ੀ ਜ਼ਾਹਰ ਕੀਤੀ।