ਨਵੀਂ ਦਿੱਲੀ, 21 ਜੁਲਾਈ
ਐਡੀਟਰਜ਼ ਗਿਲਡ ਆਫ ਇੰਡੀਆ(ਈਜੀਆਈ) ਨੇ ਪੇੇੈਗਾਸਸ ਸਪਾਈਵੇਅਰ ਦੀ ਵਰਤੋਂ ਕਰਕੇ ਪੱਤਰਕਾਰਾਂ ਅਤੇ ਸਿਆਸਤਦਾਨਾਂ ਦੀ ਨਿਗਰਾਨੀ ਸਬੰਧੀ ਮੀਡੀਆ ਵਿੱਚ ਆਈਆਂ ਰਿਪੋਰਟਾਂ ’ਤੇ ਹੈਰਾਨੀ ਜਤਾਉਂਦਿਆਂ ਬੁੱਧਵਾਰ ਨੂੰ ਕਥਿਤ ਜਾਸੂਸੀ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਾਉਣ ਦੀ ਮੰਗ ਕੀਤੀ। ਗਿਲਡ ਨੇ ਟਵਿੱਟਰ ’ਤੇ ਸਾਂਝੇ ਕੀਤੇ ਬਿਆਨ ਵਿਚ ਕਿਹਾ, ‘‘ਐਡੀਟਰਜ਼ ਗਿਲਡ ਆਫ ਇੰਡੀਆ ਪੱਤਰਕਾਰਾਂ, ਸਮਾਜਿਕ ਕਾਰਕੁਨਾਂ, ਸਨਅਤਕਾਰਾਂ ਅਤੇ ਸਿਆਸਤਦਾਨਾਂ ਦੀ ਕਥਿਤ ਤੌਰ ’ਤੇ ਸਰਕਾਰੀ ਏਜੰਸੀਆਂ ਵੱਲੋਂ ਨਿਗਰਾਨੀ ਇਜ਼ਰਾਇਲੀ ਕੰਪਨੀ ਐਨਐਸਓ ਦੇ ਪੇੈਗਾਸਸ ਨਾਂ ਦੇ ਹੈਕਿੰਗ ਸਾਫਵੇਅਰ ਨਾਲ ਕੀਤੇ ਜਾਣ ਸਬੰਧੀ ਮੀਡੀਆ ਵਿੱਚ ਆਈਆਂ ਖ਼ਬਰਾਂ ਤੋਂ ਹੈਰਾਨ ਹੈ।’’ ਈਜੀਆਈ ਨੇ ਪੱਤਰਕਾਰਾਂ ਦੀ ਨਿਗਰਾਨੀ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਪ੍ਰੈਸ ਦੀ ਆਜ਼ਾਦੀ ’ਤੇ ਹਮਲਾ ਹੈ। -ਏਜੰਸੀ