ਕੋਲਕਾਤਾ, 11 ਮਾਰਚ
ਬਹੁ-ਕਰੋੜੀ ਸ਼ਾਰਦਾ ਘੁਟਾਲੇ ਦੀ ਜਾਂਚ ਕਰ ਰਹੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੇਸ ਦੇ ਸਬੰਧ ’ਚ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸਮੀਰ ਚੱਰਕਵਰਤੀ ਅਤੇ ਮਸ਼ਹੂਰ ਚਿੱਤਰਕਾਰ ਸੁਵਾਪ੍ਰਸੰਨਾ ਨੂੰ ਸੰਮਨ ਭੇਜੇ ਹਨ। ਸੂਤਰਾਂ ਮੁਤਾਬਕ ਚੱਕਰਵਰਤੀ ਨੂੰ ਸ਼ੁੱਕਰਵਾਰ 12 ਮਾਰਚ ਨੂੰ ਈਡੀ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਹੈ। ਜਦਕਿ ਸੁਵਾਪ੍ਰਸੰਨਾ ਨੂੰ ਸੋਮਵਾਰ ਪੁੱਛ-ਪੜਤਾਲ ਦਾ ਸਾਹਮਣਾ ਕਰਨਾ ਪਵੇਗਾ। ਸ਼ਾਰਦਾ ਗਰੁੱਪ ਦੀਆਂ ਕਥਿਤ ਫਰਜ਼ੀ ਸਕੀਮਾਂ ਕਾਰਨ ਹਜ਼ਾਰਾਂ ਨਿਵੇਸ਼ਕਾਂ ਦੇ ਪੈਸੇ ਮਾਰੇ ਗਏ ਸਨ। ਸੁਵਾਪ੍ਰਸੰਨਾ ਦੀ ਕਥਿਤ ਸ਼ਮੂਲੀਅਤ ਲਈ ਸੀਬੀਆਈ ਵੱਲੋਂ ਦੋ ਸਾਲ ਪਹਿਲਾਂ ਵੀ ਉਸ ਤੋਂ ਪੁੱਛ-ਪੜਤਾਲ ਕੀਤੀ ਗਈ ਸੀ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸੂਤਰਾਂ ਮੁਤਾਬਕ ਚੱਕਰਵਰਤੀ ਵੱਲੋਂ ਸ਼ਾਰਦਾ ਗਰੁੱਪ ਤੋਂ ਪ੍ਰਾਪਤ ਪੈਸਿਆਂ ਨਾਲ ਇੱਕ ਟੀਵੀ ਚੈਨਲ ਨੂੰ ਕਥਿਤ ਫੰਡਿੰਗ ਕੀਤੀ ਸੀ। -ਪੀਟੀਆਈ