ਨਵੀਂ ਦਿੱਲੀ, 12 ਜੂਨ
ਕਾਂਗਰਸ ਦੇ ਸੀਨੀਅਰ ਮੰਤਰੀ ਪੀ ਚਿਦੰਬਰਮ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਈਡੀ ਵੱਲੋਂ ਜਾਰੀ ਹੋਏ ਸੰਮਨ ਆਧਾਰਹੀਣ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਹੈਰਾਲਡ ਕੇਸ ’ਚ ਪੈਸਿਆਂ ਦਾ ਕੋਈ ਲੈਣ-ਦੇਣ ਨਹੀਂ ਹੋਇਆ ਹੈ ਅਤੇ ਇਹ ਕਾਲੇ ਧਨ ਨੂੰ ਸਫ਼ੈਦ ਬਣਾਉਣ ਦਾ ਮਾਮਲਾ ਕਿਵੇਂ ਹੋ ਸਕਦਾ ਹੈ। ਉਨ੍ਹਾਂ ਦਲੀਲ ਦਿੱਤੀ,‘‘ਇਹ ਕਿਸੇ ਵਿਅਕਤੀ ’ਤੇ ਪਰਸ ਖੋਹਣ ਦੇ ਦੋਸ਼ ਲਾਉਣ ਵਾਂਗ ਹੈ ਜਦਕਿ ਨਾ ਕੋਈ ਪਰਸ ਹੈ ਅਤੇ ਨਾ ਹੀ ਲੁੱਟ-ਖੋਹ ਦੀ ਕੋਈ ਵਾਰਦਾਤ ਹੋਈ ਹੈ।’’ ਚਿਦੰਬਰਮ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਈਡੀ ਦਾ ਅਧਿਕਾਰ ਖੇਤਰ ਭਾਜਪਾ ਮੈਂਬਰਾਂ ਜਾਂ ਭਗਵਾ ਪਾਰਟੀ ਦੇ ਸ਼ਾਸਨ ਵਾਲੇ ਸੂਬਿਆਂ ਤੱਕ ਨਹੀਂ ਹੈ। -ਪੀਟੀਆਈ