ਚੇਨਈ, 17 ਜੁਲਾਈ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਦ੍ਰਵਿੜ ਮੁਨੇਤਰ ਕੜਗਮ (ਡੀਐੱਮਕੇ) ਦੇ ਨੇਤਾ ਅਤੇ ਤਾਮਿਲਨਾਡੂ ਦੇ ਉੱਚ ਸਿੱਖਿਆ ਮੰਤਰੀ ਕੇ. ਪੋਨਮੁਡੀ ਅਤੇ ਉਨ੍ਹਾਂ ਦੇ ਬੇਟੇ ਅਤੇ ਸੰਸਦ ਮੈਂਬਰ ਗੌਤਮ ਸਿਗਮਣੀ ਦੇ ਟਿਕਾਣਿਆਂ ’ਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ’ਚ ਛਾਪੇਮਾਰੀ ਕੀਤੀ। ਰਾਜਧਾਨੀ ਚੇਨਈ ਤੋਂ ਇਲਾਵਾ ਵਿਲੂਪੁਰਮ ਦੇ ਪੋਨਮੁਡੀ ਅਤੇ ਸਿਗਮਣੀ ਨਾਲ ਜੁੜੇ ਸਥਾਨਾਂ ‘ਤੇ ਤਲਾਸ਼ੀ ਲਈ ਜਾ ਰਹੀ ਹੈ। 28 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦਾ ਮਾਮਲਾ 2007-11 ਤੱਕ ਦਾ ਹੈ, ਉਸ ਸਮੇਂ ਪੋਨਮੁਡੀ ਤਾਮਿਲਨਾਡੂ ਦੇ ਖਾਣ ਮੰਤਰੀ ਸਨ।