ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜੀਵੀਕੇ ਗਰੁੱਪ, ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ ਤੇ ਹੋਰਨਾਂ ਖ਼ਿਲਾਫ਼ ਮਨੀ ਲੌਂਡਰਿੰਗ ਕੇਸਾਂ ਦੀ ਚੱਲ ਰਹੀ ਜਾਂਚ ਤਹਿਤ ਅੱਜ ਮੁੰਬਈ ਤੇ ਹੈਦਰਾਬਾਦ ਵਿੱਚ ਵੱਖ ਵੱਖ ਥਾਈਂ ਛਾਪੇ ਮਾਰੇ। ਇਹ ਕੇਸ ਮੁੰਬਈ ਹਵਾਈ ਅੱਡੇ ਨੂੰ ਚਲਾਉਣ ਲਈ 705 ਕਰੋੜ ਰੁਪਏ ਦੀ ਕਥਿਤ ਬੇਨਿਯਮੀਆਂ ਦੀ ਜਾਂਚ ਨਾਲ ਸਬੰਧਤ ਹੈ। ਅਧਿਕਾਰੀਆਂ ਨੇ ਕਿਹਾ ਕਿ ਈਡੀ ਦੀ ਟੀਮ ਨੇ ਪੀਐੱਮਐੱਲਏ ਦੀਆਂ ਵਿਵਸਥਾਵਾਂ ਤਹਿਤ ਮੁੰਬਈ ਤੇ ਹੈਦਰਾਬਾਦ ਵਿੱਚ ਨੌਂ ਵੱਖ ਵੱਖ ਟਿਕਾਣਿਆਂ ’ਤੇ ਛਾਪੇ ਮਾਰੇ। ਅਧਿਕਾਰੀ ਨੇ ਕਿਹਾ ਕਿ ਛਾਪਿਆਂ ਦੌਰਾਨ ਜੀਵੀਕੇ ਗਰੁੱਪ, ਐੱਮਆਈਏਐੱਲ ਤੇ ਜੀਵੀਕੇ ਗਰੁੱਪ ਪ੍ਰਮੋਟਰਾਂ ਦੇ ਦਫ਼ਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ।
-ਪੀਟੀਆਈ