ਕੋਲਕਾਤਾ, 2 ਸਤੰਬਰ
ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਅੱਜ ਕੋਲਾ ਚੋਰੀ ਘਪਲੇ ਦੀ ਜਾਂਚ ਦੇ ਸਬੰਧ ‘ਚ ਪੁੱਛ ਪੜਤਾਲ ਲਈ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਅਭਿਸ਼ੇਕ ਸਵੇਰੇ ਕਰੀਬ 11 ਵਜੇ ਕੋਲਕਾਤਾ ਨੇੜੇ ਸਾਲਟ ਲੇਕ ਸਥਿਤ ਸੀਜੀਓ ਕੰਪਲੈਕਸ ਸਥਿਤ ਏਜੰਸੀ ਦੇ ਦਫਤਰ ਪਹੁੰਚੇ। ਅਭਿਸ਼ੇਕ ਬੈਨਰਜੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਹਨ। ਪੁੱਛ ਪੜਤਾਲ ਲਈ ਈਡੀ ਦੀ ਪੰਜ ਮੈਂਬਰੀ ਟੀਮ ਬੀਤੇ ਦਿਨ ਕੋਲਕਾਤਾ ਪੁੱਜੀ ਸੀ।