ਮੁੰਬਈ, 21 ਜੂਨ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਨਾਲ ਸਬੰਧਿਤ ਕੇਸ ਦੀ ਜਾਂਚ ਲਈ ਮਹਾਰਾਸ਼ਟਰ ਦੇ ਟਰਾਂਸਪੋਰਟ ਮੰਤਰੀ ਅਨਿਲ ਪਰਬ ਤੋਂ ਮੰਗਲਵਾਰ ਨੂੰ 11 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਈਡੀ ਨੇ ਮਹਾਰਾਸ਼ਟਰ ਦੇ ਰਤਨਗਿਰੀ ਜ਼ਿਲ੍ਹੇ ਦੇ ਦਪੋਲੀ ਬੀਚ ਖੇਤਰ ਵਿੱਚ ਰਿਜ਼ਾਰਟ ਦੀ ਉਸਾਰੀ ਸਬੰਧੀ ਤੱਟੀ ਨਿਯਮਾਂ ਦੀ ਕਥਿਤ ਉਲੰਘਣਾ ਸਬੰਧੀ ਮਨੀ ਲਾਂਡਰਿੰਗ ਦੀ ਜਾਂਚ ਲਈ ਸ਼ਿਵ ਸੈਨਾ ਆਗੂ ਪਰਬ ਨੂੰ ਸੰਮਨ ਭੇਜਿਆ ਸੀ।