ਨਵੀਂ ਦਿੱਲੀ, 6 ਜੂਨ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਦੀ ਪਤਨੀ ਪ੍ਰੀਤੀ ਚੌਕਸੀ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ਵਿੱਚ ਈਡੀ ਨੇ ਪ੍ਰੀਤੀ ਚੌਕਸੀ ਨੂੰ ਇੱਕ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ ਅਤੇ ਦੋਸ਼ ਲਗਾਇਆ ਹੈ ਕਿ ਉਹ ਕਈ ਅਜਿਹੀਆਂ ਕੰਪਨੀਆਂ ਦੀ ਲਾਭਪਾਤਰੀ ਸੀ ਜੋ ਕਾਲੇ ਧਨ ਨੂੰ ਸਫੈਦ ਕਰਨ ਲਈ ਬਣਾਈਆਂ ਗਈਆਂ ਸਨ। ਈਡੀ ਨੇ ਦੋਸ਼ ਲਾਇਆ ਹੈ ਕਿ ਮੇਹੁਲ ਚੌਕਸੀ ਦੀ ਮਲਕੀਅਤ ਵਾਲੀਆਂ ਜ਼ਿਆਦਾਤਰ ਫਰਮਾਂ ਵਿਚ ਉਸ ਦੀ ਪਤਨੀ ਨੂੰ ਨਾਮਨੀ ਬਣਾਇਆ ਗਿਆ ਸੀ। ਉਸ ਦੀਆਂ ਕਈ ਫਰਮਾਂ ਹਾਂਗਕਾਂਗ ਵਰਗੇ ਦੇਸ਼ਾਂ ਤੋਂ ਕੰਮ ਕਰ ਰਹੀਆਂ ਸਨ, ਜਿੱਥੋਂ ਪੈਸਾ ਭੇਜਿਆ ਜਾਂਦਾ ਸੀ। ਈਡੀ ਨੇ ਇਹ ਵੀ ਕਿਹਾ ਹੈ ਕਿ ਮੁੰਬਈ ਸਥਿਤ ਕੁਝ ਕੰਪਨੀਆਂ ਇਸ ਸਬੰਧੀ ਜਾਂਚ ਦੇ ਘੇਰੇ ਵਿੱਚ ਹਨ।