ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਾਲੇ ਧਨ ਨੂੰ ਸਫੈਦ ਨਾਲ ਸਬੰਧਤ ਕੇਸ ਦੀ ਜਾਂਚ ਦੇ ਸਿਲਸਿਲੇ ’ਚ ਜੇਲ੍ਹ ’ਚ ਬੰਦ ਯੂਨੀਟੈੱਕ ਗਰੁੱਪ ਦੇ ਸਾਬਕਾ ਪ੍ਰਮੋਟਰ ਤੇ ਭਰਾ ਸੰਜੈ ਚੰਦਰ ਤੇ ਅਜੈ ਚੰਦਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਈਡੀ ਦੀ ਹਿਰਾਸਤ ’ਚ 29 ਦਸੰਬਰ ਤੱਕ ਭੇਜ ਿਦੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲੀਸ ਵੱਲੋਂ ਦਰਜ ਕੇਸ ਦੀ ਜਾਂਚ ਲਈ ਦੋਵਾਂ ਭਰਾਵਾਂ ਨੂੰ ਮੁੰਬਈ ਦੀਆਂ ਵੱਖ ਵੱਖ ਜੇਲ੍ਹਾਂ ਤੋਂ ਦਿੱਲੀ ਲਿਆਂਦਾ ਗਿਆ ਹੈ। ਏਜੰਸੀ ਨੇ ਇਹ ਕਾਰਵਾਈ ਇਸ ਮਹੀਨੇ ਸੁਪਰੀਮ ਕੋਰਟ ਵੱਲੋਂ ਇਸ ਸਬੰਧੀ ਪ੍ਰਵਾਨਗੀ ਦਿੱਤੇ ਜਾਣ ਮਗਰੋਂ ਅਮਲ ’ਚ ਲਿਆਂਦੀ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਇਹ ਦੋਵੇਂ ਭਰਾ ਜਦੋਂ ਇੱਥੇ ਤਿਹਾੜ ਜੇਲ੍ਹ ’ਚ ਬੰਦ ਸਨ ਤਾਂ ਉਹ ਜੇਲ੍ਹ ਸਟਾਫ਼ ਦੀ ਮਦਦ ਨਾਲ ਅੰਦਰੋਂ ਹੀ ਆਪਣਾ ਕਾਰੋਬਾਰ ਚਲਾ ਰਹੇ ਸਨ। -ਪੀਟੀਆਈ