ਕੋਲਕਾਤਾ, 22 ਜੁਲਾਈ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੱਛਮੀ ਬੰਗਾਲ ਦੇ ਮੰਤਰੀ ਪਾਰਥਾ ਚੈਟਰਜੀ ਨੂੰ ਅਧਿਆਪਕ ਭਰਤੀ ਘਪਲੇ ਦੀ ਜਾਂਚ ਦੇ ਸਬੰਧ ਵਿਚ ਅੱਜ ਗ੍ਰਿਫਤਾਰ ਕਰ ਲਿਆ। ਇਹ ਘਪਲਾ ਜਦੋਂ ਹੋਇਆ ਤਾਂ ਚੈਟਰਜੀ ਸੂਬੇ ਦੇ ਸਿੱਖਿਆ ਮੰਤਰੀ ਸਨ। ਚੈਟਰਜੀ ਨੂੰ ਜਾਂਚ ਦੇ ਸਿਲਸਿਲੇ ‘ਚ ਕਰੀਬ 26 ਘੰਟੇ ਦੀ ਪੁੱਛ ਪੜਤਾਲ ਬਾਅਦ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਚੈਟਰਜੀ ਨੂੰ ਦੋ ਦਿਨ ਲਈ ਈਡੀ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਚੈਟਰਜੀ ਇਸ ਸਮੇਂ ਰਾਜ ਦੇ ਸਨਅਤ ਮੰਤਰੀ ਹਨ। ਉਸ ਨੂੰ ਸਾਲਟ ਲੇਕ ਖੇਤਰ ਵਿੱਚ ਸਥਿਤ ਸੀਜੀਓ ਕੰਪਲੈਕਸ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਲਿਜਾਇਆ ਗਿਆ। ਈਡੀ ਦੇ ਅਧਿਕਾਰੀ ਨੇ ਕਿ ਚੈਟਰਜੀ ਜਾਂਚ ’ਚ ਸਹਿਯੋਗ ਨਹੀਂ ਕਰ ਰਿਹਾ ਸੀ। ਚੈਟਰਜੀ ਦੀ ਨਜ਼ਦੀਕੀ ਸਹਿਯੋਗੀ ਅਰਪਿਤਾ ਮੁਖਰਜੀ ਨੂੰ ਵੀ ਈਡੀ ਨੇ 21 ਕਰੋੜ ਰੁਪਏ ਦੀ ਨਕਦੀ ਜ਼ਬਤ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ।