ਮੁੰਬਈ, 25 ਜੂਨ
ਐੱਨਸੀਪੀ ਦੇ ਤਰਜਮਾਨ ਮਹੇਸ਼ ਤਾਪਸੇ ਨੇ ਸ਼ਿਵ ਸੈਨਾ ਦੇ ਬਾਗ਼ੀ ਧੜੇ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਸੂਰਤ ਅਤੇ ਗੁਹਾਟੀ ਦੇ ਹੋਟਲਾਂ ’ਚ ਇਨ੍ਹਾਂ ਵਿਧਾਇਕਾਂ ਦੇ ਬਿੱਲ ਕਿਸ ਨੇ ਅਦਾ ਕੀਤੇ ਹਨ। ਇਸ ਤੋਂ ਇਲਾਵਾ ਉਹ ਚਾਰਟਰਡ ਉਡਾਣਾਂ ਰਾਹੀਂ ਦੋਵੇਂ ਥਾਵਾਂ ’ਤੇ ਗਏ ਹਨ, ਇਸ ਦੀਆਂ ਟਿਕਟਾਂ ਕਿਸ ਨੇ ਲੈ ਕੇ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਆਮਦਨ ਕਰ ਵਿਭਾਗਾਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਈਡੀ ਅਤੇ ਆਈਟੀ ਵਿਭਾਗ ਜਾਂਚ ਕਰਨ ਤਾਂ ਕਾਲੇ ਧਨ ਦੇ ਸਰੋਤ ਦਾ ਪਰਦਾਫਾਸ਼ ਹੋ ਜਾਵੇਗਾ। -ਪੀਟੀਆਈ