ਸੰਭਲ (ਉਤਰ ਪ੍ਰਦੇਸ਼), 19 ਜੂਨ
ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ ਰਾਵਤ ਨੇ ਕੇਂਦਰ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਆਮਦਨ ਕਰ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਲੋਕਾਂ ਦੀ ਸੇਵਾ ਲਈ ਬਣੀਆਂ ਸਨ, ਪਰ ਇਹ ਹੁਣ ਭਾਜਪਾ ਦੀ ਸੇਵਾ ਵਿੱਚ ਲੱਗੀਆਂ ਹੋਈਆਂ ਹਨ। ਉਹ ਇੱਥੇ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਆਏ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਈਡੀ ਦਾ ਦਫ਼ਤਰ ਹੁਣ ਭਾਜਪਾ ਦਾ ਆਫਿਸ ਬਣ ਗਿਆ ਹੈ, ਜੋ ਵੀ ਭਾਜਪਾ ਖ਼ਿਲਾਫ਼ ਬੋਲੇਗਾ, ਉਸ ਦੇ ਘਰ ਈਡੀ ਅਤੇ ਸੀਬੀਆਈ ਪਹੁੰਚ ਜਾਵੇਗੀ, ਪਰ ਏਜੰਸੀਆਂ (ਕਾਂਗਰਸੀ ਸੰਸਦ ਮੈਂਬਰ) ਰਾਹੁਲ ਗਾਂਧੀ ਦਾ ਹੌਸਲਾ ਨਹੀਂ ਤੋੜ ਸਕਦੀਆਂ। -ਪੀਟੀਆਈ