ਨਵੀਂ ਦਿੱਲੀ, 2 ਅਕਤੂਬਰ
ਮੁਲਕ ਵਿੱਚ ਵਧ ਰਹੀ ਬੇਰੁਜ਼ਗਾਰੀ ਅਤੇ ਆਮਦਨ ਵਿੱਚ ਪਾੜਾ ਵੱਡੀ ਚਿੰਤਾ ਦਾ ਵਿਸ਼ਾ ਹੈ। ਇਹ ਗੱਲ ਅਰਐੱਸਐੱਸ ਦੇ ਜਨਰਲ ਸਕੱਤਰ ਦੱਤਾਤ੍ਰੇਅ ਹੋਸਬਲੇ ਨੇ ਅੱਜ ਇੱਥੇ ਸੰਘ ਨਾਲ ਸਬੰਧਤ ਸਵਦੇਸ਼ੀ ਜਾਗਰਨ ਮੰਚ ਵੱਲੋਂ ਕਰਵਾਏ ਵੈੱਬੀਨਾਰ ਦੌਰਾਨ ਆਖੀ। ਉਨ੍ਹਾਂ ਕਿਹਾ, ‘‘ਗਰੀਬੀ ਸਾਡੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ। ਹਾਲਾਂਕਿ ਲੰਘੇ ਕੁਝ ਵਰ੍ਹਿਆਂ ਵਿੱਚ ਇਸ ਨਾਲ ਨਜਿੱਠਣ ਲਈ ਕਈ ਕਦਮ ਚੁੱਕੇ ਗਏ ਹਨ।’’ ਆਰਐੱਸਐੱਸ ਆਗੂ ਨੇ ਕਿਹਾ, ‘‘ਵੀਹ ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਾਰ ਰਹੇ ਹਨ ਅਤੇ 23 ਕਰੋੜ ਲੋਕਾਂ ਦੀ ਰੋਜ਼ਾਨਾ ਆਮਦਨ 375 ਰੁਪਏ ਤੋਂ ਵੀ ਘੱੱਟ ਹੈ ਜੋ ਦੁੱਖ ਦੀ ਗੱਲ ਹੈ।’’ ਉਨ੍ਹਾਂ ਕਿਹਾ, ‘‘ਗਰੀਬੀ ਸਾਡੇ ਸਾਹਮਣੇ ਇੱਕ ਦੈਂਤ ਵਰਗੀ ਵੱਡੀ ਚੁਣੌਤੀ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਦੈਂਤ ਨੂੰ ਖਤਮ ਕੀਤਾ ਜਾਵੇ।’’ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਾਬਰਾਬਰੀ ਅਤੇ ਬੇਰੁਜ਼ਗਾਰੀ ਦੀ ਚੁਣੌਤੀ ਖ਼ਤਮ ਕਰਨ ਦੀ ਵੀ ਲੋੜ ਹੈ। -ਪੀਟੀਆਈ