ਨਵੀਂ ਦਿੱਲੀ, 17 ਜੁਲਾਈ
ਭਾਰਤ ਅਤੇ ਚੀਨ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ ਲੱਗਦੇ ਬਾਕੀ ਬਚੇ ਮਸਲਿਆਂ ਨੂੰ ਸੁਲਝਾਉਣ ਲਈ ਅੱਜ ਉੱਚ ਪੱਧਰੀ ਫੌਜੀ ਗੱਲਬਾਤ ਦਾ 16ਵਾਂ ਦੌਰ ਚਲਾ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਗੱਲਬਾਤ ਸਵੇਰੇ 9.30 ਵਜੇ ਐੱਲਏਸੀ ਦੇ ਭਾਰਤੀ ਪਾਸੇ ਚੁਸ਼ੂਲ ਮੋਲਡੋ ਮੀਟਿੰਗ ਵਾਲੀ ਥਾਂ ‘ਤੇ ਸ਼ੁਰੂ ਹੋਈ।