ਚੇਨੱਈ/ਵੈਲੋਰ, 29 ਨਵੰਬਰ
ਤਾਮਿਲਨਾਡੂ ਦੇ ਵੈਲੋਰ ’ਚ ਅੱਜ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂ-ਵਿਗਿਆਨ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਤੜਕੇ 4.17 ਆਏ ਭੂਚਾਲ ਦੀ ਸ਼ਿੱਦਤ 3.6 ਸੀ ਤੇ ਇਸ ਦੀ ਗਹਿਰਾਈ 25 ਕਿਲੋਮੀਟਰ ਡੂੰਘੀ ਸੀ। ਇਸ ਦਾ ਘੇਰਾ ਵੈਲੋਰ ਤੋਂ 59 ਕਿਲੋਮੀਟਰ ਤੇ ਚੇਨੱਈ ਤੇ ਪੱਛਮ ’ਚ 184 ਕਿਲੋਮੀਟਰ ਤੱਕ ਸੀ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਵੈਲੋਰ ਤੋਂ 59 ਕਿਲੋਮੀਟਰ ਦੂਰ ਤੇ ਚੇਨੱਈ ਤੋਂ ਕਰੀਬ 184 ਕਿਲੋਮੀਟਰ ਦੂਰ ਪੱਛਮ ’ਚ ਸੀ। -ਪੀਟੀਆਈ