ਸ੍ਰੀਨਗਰ: ਜੰਮੂ ਕਸ਼ਮੀਰ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਉਤੇ ਭੂਚਾਲ ਦੀ ਤੀਬਰਤਾ 5.1 ਸੀ ਤੇ ਇਸ ਦਾ ਕੇਂਦਰ ਅਫ਼ਗਾਨਿਸਤਾਨ-ਤਾਜਿਕਿਸਤਾਨ ਦੀ ਸਰਹੱਦ ਨੇੜੇ ਸੀ। ਹਾਲਾਂਕਿ ਕਿਸੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਭੂਚਾਲ ਕਰੀਬ ਸ਼ਾਮ ਪੌਣੇ ਸੱਤ ਵਜੇ ਆਇਆ ਤੇ ਇਸ ਦੇ ਝਟਕੇ ਜੰਮੂ ਕਸ਼ਮੀਰ ਵਿਚ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਲੋਕ ਭੂਚਾਲ ਕਾਰਨ ਸਹਿਮ ਗਏ ਅਤੇ ਘਰਾਂ ਤੋਂ ਬਾਹਰ ਨਿਕਲ ਆਏ ਸਨ। -ਪੀਟੀਆਈ