ਪੋਰਟ ਬਲੇਅਰ, 17 ਜੁਲਾਈ
ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਉਤੇ ਭੂਚਾਲ ਦੀ ਸ਼ਿੱਦਤ 4.8 ਮਾਪੀ ਗਈ ਹੈ। ਉਂਜ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸਵੇਰੇ ਸਾਢੇ ਦਸ ਵਜੇ ਦੇ ਕਰੀਬ ਆਏ ਭੂਚਾਲ ਦਾ ਕੇਂਦਰ ਰਾਜਧਾਨੀ ਪੋਰਟ ਬਲੇਅਰ ਦੇ ਪੂਰਬ ਵਿੱਚ 250 ਕਿਲੋਮੀਟਰ ਦੂਰ ਸੀ। -ਪੀਟੀਆਈ