ਨਵੀਂ ਦਿੱਲੀ, 22 ਜੁਲਾਈ
ਐਮਜ਼ੌਨ, ਫਲਿੱਪਕਾਰਟ ਅਤੇ ਸਨੈਪਡੀਲ ਵਰਗੀਆ ਈ-ਕਾਮਰਸ ਕੰਪਨੀਆਂ ਨੂੰ ਹੁਣ ਆਪਣੇ ਪਲੇਟਫਾਰਮ ‘ਤੇ ਵਿਕਣ ਵਾਲੇ ਦਰਾਮਦ ਸਾਮਾਨ ਦੇ ਮੂਲ ਦੇਸ਼ ਦਾ ਨਾਮ ਦੱਸਣਾ ਲਾਜ਼ਮੀ ਹੋਵੇਗਾ, ਭਾਵ ਇਹ ਸਾਮਾਨ ਕਿਸ ਦੇਸ਼ ਦਾ ਹੈ। ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਡੀਐੱਨ ਪਟੇਲ ਅਤੇ ਜਸਟਿਸ ਪ੍ਰਤੀਕ ਜਲਾਨ ਦੇ ਬੈਂਚ ਅੱਗੇ ਕੇਂਦਰ ਵੱਲੋਂ ਦਾਇਰ ਹਲਫਨਾਮੇ ਵਿੱਚ ਇਹ ਜਾਣਕਾਰੀ ਦਿੱਤੀ ਗਈ।