ਮੁੰਬਈ: ਬੰਬੇ ਹਾਈ ਕੋਰਟ ਨੇ ਅੱਜ ਕਿਹਾ ਕਿ ਮੁੰਬਈ ਪੁਲੀਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਤਸ਼ੱਦਦ ਮਾਮਲੇ ’ਚ ਠਾਣੇ ਪੁਲੀਸ ਵੱਲੋਂ ਦਰਜ ਐੱਫਆਈਆਰ ਰੱਦ ਕਰਵਾਉਣ ਲਈ ਛੁੱਟੀਆਂ ਦੌਰਾਨ ਬੈਠਣ ਵਾਲੇ ਬੈਂਚ ਨਾਲ ਸੰਪਰਕ ਕਰ ਸਕਦੇ ਹਨ। ਬੈਂਚ ਨੇ ਸਮੇਂ ਦੀ ਕਮੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਬੈਂਚ ਅੱਜ ਸੁਣਵਾਈ ਲਈ ਪਰਮਬੀਰ ਸਿੰਘ ਦੀ ਅਪੀਲ ਨਹੀਂ ਲੈ ਸਕਦਾ। ਅਦਾਲਤ ਨੇ ਕਿਹਾ, ‘ਜੇਕਰ ਜਲਦੀ ਹੈ ਤਾਂ ਤੁਸੀਂ (ਪਰਮਬੀਰ ਸਿੰਘ) ਵੈਕੇਸ਼ਨ ਬੈਂਚ ਕੋਲ ਜਾ ਸਕਦੇ ਹੋ।’ -ਪੀਟੀਆਈ