ਨਵੀਂ ਦਿੱਲੀ, 10 ਅਕਤੂਬਰ
ਦਿੱਲੀ ਦੇ ਲਾਹੌਰੀ ਗੇਟ ਇਲਾਕੇ ’ਚ ਐਤਵਾਰ ਸ਼ਾਮ ਢਹੀ ਇਮਾਰਤ ਦੇ ਮਲਬੇ ’ਚ ਬਚਾਅ ਕਾਰਜ ਦੌਰਨ ਦੋ ਹੋਰ ਲਾਸ਼ਾਂ ਮਿਲਣ ਤੋਂ ਬਾਅਦ ਇਸ ਹਾਦਸੇ ਦੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਤਿੰਨ ਹੋ ਗਈ ਹੈ। ਪੁਲੀਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਐਤਵਾਰ ਨੂੰ ਚਾਰ ਸਾਲਾ ਬੱਚੀ ਦੀ ਲਾਸ਼ ਮਲਬੇ ਹੇਠੋਂ ਮਿਲੀ ਸੀ ਅਤੇ ਇਸ ਤੋਂ ਬਾਅਦ ਦੋ ਹੋਰ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਖੁਸ਼ੀ (4), ਸੁਲੇਮਾਨ (75) ਅਤੇ ਸ਼ਗੁਫਤਾ (70) ਵਜੋਂ ਹੋਈ ਹੈ। ਦਿੱਲੀ ਪੁਲੀਸ, ਫਾਇਰ ਬ੍ਰਿਗੇਡ ਤੇ ਐੱਨਡੀਆਰਐੱਫ ਦੀਆਂ ਟੀਮਾਂ ਬਚਾਅ ਕਾਰਜਾਂ ’ਚ ਜੁਟੀਆਂ ਹੋਈਆਂ ਹਨ। -ਪੀਟੀਆਈ