ਮੰਡੀ (ਟਨਸ): ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਮਨਾਲੀ ਤੋਂ ਕੁੱਲੂ ਵੱਲ ਕੁੱਝ ਕਿਲੋਮੀਟਰ ਦੂਰ ਜ਼ਮੀਨ ਖਿਸਕਣ ਕਾਰਨ ਮੰਡੀ ਅਤੇ ਕੁੱਲੂ ਵਿਚਾਲੇ ਆਵਾਜਾਈ ਠੱਪ ਹੋ ਗਈ। ਹਾਈਵੇਅ ’ਤੇ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। ਜ਼ਮੀਨ ਖਿਸਕਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਹਾਈਵੇਅ ’ਤੇ ਵੱਡੀ ਗਿਣਤੀ ਵਾਹਨ ਫਸ ਗਏ ਹਨ। ਪੁਲੀਸ ਨੇ ਹਲਕੇ ਵਾਹਨਾਂ ਨੂੰ ਮੰਡੀ-ਕਤੌਲਾ-ਕੁੱਲੂ ਮਾਰਗ ਰਾਹੀਂ ਜਾਣ ਲਈ ਕਿਹਾ ਹੈ। ਇਹ ਸੜਕ ਹਲਕੇ ਵਾਹਨਾਂ ਦੀ ਆਵਾਜਾਈ ਲਈ ਹੀ ਢੁੱਕਵੀਂ ਹੈ। ਮੰਡੀ ਤੋਂ ਕੁੱਲੂ ਵੱਲ ਅਤੇ ਕੁੱਲੂ ਵਾਲੇ ਪਾਸਿਓਂ ਪੰਡੋਹ ਤੋਂ ਮੰਡੀ ਵੱਲ ਭਾਰੀ ਵਾਹਨਾਂ ਦੇ ਜਾਣ ’ਤੇ ਰੋਕ ਲਗਾ ਦਿੱਤੀ ਗਈ ਹੈ।