ਮੁੰਬਈ, 11 ਨਵੰਬਰ
ਬੌਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਦੀ ਪ੍ਰੇਮਿਕਾ ਗੈਬਰੀਏਲਾ ਤੋਂ ਫਿਲਮ ਨਗਰੀ ਵਿੱਚ ਨਸ਼ਿਆਂ ਦੀ ਕਥਿਤ ਵਰਤੋਂ ਦੀ ਜਾਂਚ ਸਬੰਧੀ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਪੁੱਛ-ਪੜਤਾਲ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਗੈਬਰੀਏਲਾ ਜਾਂਚ ਵਿਚ ਸ਼ਾਮਲ ਹੋਣ ਲਈ ਦੁਪਹਿਰ 12 ਵਜੇ ਤੋਂ ਪਹਿਲਾਂ ਆਪਣੀ ਕਾਰ ਵਿਚ ਦੱਖਣੀ ਮੁੰਬਈ ਦੇ ਬਲਾਰਡ ਅਸਟੇਟ ਵਿਚ ਐੱਨਸੀਬੀ ਦੇ ਜ਼ੋਨਲ ਦਫਤਰ ਪਹੁੰਚੀ। ਸੋਮਵਾਰ ਨੂੰ ਐੱਨਸੀਬੀ ਨੇ ਰਾਮਪਾਲ ਦੀ ਰਿਹਾਇਸ਼ ਦੀ ਤਲਾਸ਼ੀ ਲਈ ਸੀ। ਸੂਤਰਾਂ ਨੇ ਦੱਸਿਆ ਕਿ ਰਾਮਪਾਲ ਤੋਂ ਵੀਰਵਾਰ ਨੂੰ ਐੱਨਸੀਬੀ ਦੁਆਰਾ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ।