ਨਵੀਂ ਦਿੱਲੀ: ਇਥੋਂ ਦੇ ਕਰੀਅੱਪਾ ਮੈਦਾਨ ’ਚ ਸ਼ੁੱਕਰਵਾਰ ਨੂੰ ਥਲ ਸੈਨਾ ਦਿਵਸ ਪਰੇਡ ਦੌਰਾਨ ਭਾਰਤੀ ਫ਼ੌਜ ਦੇ ਡਰੋਨਾਂ ਨੇ ਵਿਸ਼ੇਸ਼ ਹਮਲਿਆਂ ਅਤੇ ਮੁੱਢਲੇ ਇਲਾਜ ਲਈ ਸਹਾਇਤਾ ਪਹੁੰਚਾਉਣ ਸਬੰਧੀ ਮੁਹਿੰਮਾਂ ਦਾ ਪ੍ਰਦਰਸ਼ਨ ਕੀਤਾ। ਪਰੇਡ ’ਚ ਪਹਿਲੀ ਵਾਰ ਕਰੀਬ 75 ਡਰੋਨਾਂ ਨੇ ਆਪਣੀ ਕਾਰਜ ਪ੍ਰਣਾਲੀ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਅਪਗ੍ਰੇਡਿਡ ਜਹਾਜ਼ ਵਿਰੋਧੀ ਹਥਿਆਰ ਪ੍ਰਣਾਲੀ ‘ਸ਼ਿਲਕਾ’, ਬ੍ਰਹਮੋਸ ਮਿਜ਼ਾਈਲ ਪ੍ਰਣਾਲੀ, ਪੈਦਲ ਸੈਨਾ ਦੇ ਲੜਾਕੂ ਵਾਹਨ ਬੀਐੱਮਪੀ-2, ਟੀ-72 ਟੈਂਕਾਂ ਅਤੇ ਇਕੋ ਵੇਲੇ ਕਈ ਰਾਕੇਟ ਦਾਗ਼ਣ ਵਾਲੀ ਪਿਨਾਕਾ ਪ੍ਰਣਾਲੀ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਥਲ ਸੈਨਾ ਮੁਖੀ ਜਨਰਲ ਐੱਮ ਐੱਮ ਨਰਵਾਣੇ ਨੇ ਪ੍ਰੋਗਰਾਮ ਦੌਰਾਨ ਬਹਾਦਰੀ ਪੁਰਸਕਾਰ ਅਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ।
-ਪੀਟੀਆਈ