ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 19 ਨਵੰਬਰ
ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਨਸ਼ਾ ਤਸਕਰਾਂ ਦੇ ਇਕ ਕੌਮਾਂਤਰੀ ਗਰੋਹ ਤੋਂ ਪਰਦਾ ਚੁਕਦਿਆਂ 500 ਗ੍ਰਾਮ ਤੋਂ ਵੱਧ ਕੋਕੀਨ ਬਰਾਮਦ ਕੀਤੀ ਹੈ। ਏਜੰਸੀ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਦੋ ਭਾਰਤੀ ਔਰਤਾਂ ਤੇ ਦੋ ਅਫ਼ਰੀਕੀ ਨਾਗਰਿਕ ਹਨ। ਡੀਆਰਆਈ ਨੇ ਕਿਹਾ ਕਿ ਇਸ ਗਰੋਹ ਦਾ ਪਰਦਾਫਾਸ਼ ਕਰਨ ਲਈ ਤਿੰਨ ਦਿਨ ਲੰਮਾ ‘ਅਪਰੇਸ਼ਨ ਕੈਲੀਪਸੋ’ ਚਲਾਇਆ ਗਿਆ ਸੀ। ਬਰਾਮਦ ਕੀਤੀ ਗਈ ਕੋਕੀਨ ਇਕ ਸਟੀਮ ਪ੍ਰੈੱਸ ਵਿੱਚ ਛੁਪਾ ਕੇ ਰੱਖੀ ਗਈ ਸੀ ਤੇ ਇਹ ਟ੍ਰਿਨੀਡਾਡ ਤੇ ਟੋਬੈਗੋ ਤੋਂ ਮੁੰਬਈ ਭੇਜੀ ਗਈ ਸੀ।