ਪੁਣੇ: ਪੁਣੇ ਦੀ ਕੋਵਿਡ-19 ਰੋਕੂ ਟੀਕਾ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਦੇ ਪ੍ਰਧਾਨ ਡਾ. ਸਾਇਰਸ ਪੂਨਾਵਾਲਾ ਨੂੰ 2021 ਲਈ ਵੱਕਾਰੀ ਲੋਕਮਾਨਯ ਤਿਲਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਲੋਕਮਾਨਯ ਤਿਲਕ ਟਰੱਸਟ ਦੇ ਪ੍ਰਧਾਨ ਦੀਪਕ ਤਿਲਕ ਨੇ ਇਹ ਐਲਾਨ ਕੀਤਾ। ਉਨ੍ਹਾਂ ਅੱਜ ਦੱਸਿਆ, ‘ਪੂਨਾਵਾਲਾ ਨੂੰ ਕੋਵਿਡ-19 ਮਹਾਮਾਰੀ ਦੌਰਾਨ ਉਨ੍ਹਾਂ ਦੇ ਕੰਮਾਂ ਲਈ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੀ ਅਗਵਾਈ ਹੇਠ ਦੁਨੀਆ ਨੂੰ ਰਿਕਾਰਡ ਸਮੇਂ ਅੰਦਰ ਕੋਵੀਸ਼ੀਲਡ ਟੀਕੇ ਦੀਆਂ ਕਰੋੜਾਂ ਖੁਰਾਕਾਂ ਮਿਲ ਸਕੀਆਂ।’ ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਸਮਾਗਮ 13 ਅਗਸਤ ਨੂੰ ਹੋਵੇਗਾ। -ਪੀਟੀਆਈ