ਪੂਡੁੂਕੋਟਈ (ਤਮਿਲਨਾਡੂ), 29 ਦਸੰਬਰ
ਇੱਥੇ ਇੱਕ ਜ਼ਿਲ੍ਹਾ ਅਦਾਲਤ ਨੇ ਮੰਗਲਵਾਰ ਇੱਕ ਨੌਜਵਾਨ ਨੂੰ 7 ਸਾਲਾਂ ਦੀ ਦਲਿਤ ਲੜਕੀ ਨਾਲ ਜਬਰ-ਜਨਾਹ ਅਤੇ ਕਤਲ ਦੇ ਦੋਸ਼ ਹੇਠ ਦੋਹਰੀ ਮੌਤ ਦੀ ਸਜ਼ਾ ਸੁਣਾਈ ਹੈ। ਜਬਰ-ਜਨਾਹ ਮਗਰੋਂ ਕਤਲ ਕਰਨ ਦੀ ਇਹ ਘਟਨਾ ਪਿਛਲੇ ਵਰ੍ਹੇ ਦੀ ਪਿੰਡ ਅਰੰਥਾਂਗੀ ਵਿੱਚ ਵਾਪਰੀ ਸੀ। ਮਹਿਲਾ ਅਦਾਲਤ ਦੇ ਜੱਜ ਆਰ. ਸਥਯਾ ਵੱਲੋਂ ਮੁਲਜ਼ਮ ਸੈਮੂਅਲ ਉਰਫ਼ ਰਾਜਾ ਨੂੰ ਜਬਰ-ਜਨਾਹ ਅਤੇ ਕਤਲ ਦੋਸ਼ ਹੇਠ ਪੋਕਸੋ ਐਕਟ ਅਤੇ ਭਾਰਤੀ ਸੰਵਿਧਾਨ ਦੀ ਧਾਰਾ 302 ਤਹਿਤ ਸਜ਼ਾ ਸੁਣਾਈ। ਉਸ ਨੂੰ ਦਲਿਤ ਲੜਕੀ ਦੇ ਕਤਲ ਲਈ ਉਮਰ ਕੈਦ ਅਤੇ ਬੱਚੇ ਨੂੰ ਅਗਵਾ ਕਰਨ ਅਤੇ ਸਬੂਤ ਮਿਟਾਉਣ ਦੇ ਦੋਸ਼ ਹੇਠ ਸੱਤ ਸਾਲਾਂ ਦੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਧਿਕਾਰੀਆਂ ਨੇ ਦੱਸਿਆ ਸਾਰਾ ਟਰਾਇਲ ਛੇ ਮਹੀਨਿਆਂ ’ਚ ਪੂਰਾ ਕੀਤਾ ਗਿਆ ਹੈ। -ਪੀਟੀਆਈ