ਨਵੀਂ ਦਿੱਲੀ, 13 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਉਲੰਪਿਕਸ ਜਾਣ ਵਾਲੇ ਖਿਡਾਰੀਆਂ ਨੂੰ ਕਿਹਾ ਕਿ ਉਹ ਉਮੀਦਾਂ ਦੇ ਦਬਾਅ ਵਿੱਚ ਨਾ ਆਉਣ ਤੇ ਸਿਰਫ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ। ਖਿਡਾਰੀਆਂ ਨਾਲ ਆਨਲਾਈਨ ਗੱਲਬਾਤ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਸਾਡੇ ਖਿਡਾਰੀਆਂ ਨੇ ਇਹ ਦਿਖਾਇਆ ਹੈ ਕਿ ਜੇ ਜ਼ਮੀਨੀ ਪੱਧਰ ’ਤੇੇ ਸਹੀ ਚੋਣ ਹੋਵੇ ਤਾਂ ਦੇਸ਼ ਦੀ ਪ੍ਰਤਿਭਾ ਕੀ ਕੁੱਝ ਨਹੀਂ ਕਰ ਸਕਦੀ।