ਸ੍ਰੀਨਗਰ, 28 ਜੂਨ
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਅੱਜ ਕਿਹਾ ਕਿ ਡੋਮੀਸਾਈਲ (ਰਿਹਾਇਸ਼ੀ ਪ੍ਰਮਾਣ ਪੱਤਰ) ਕਾਨੂੰਨ ਪੂਰੀ ਤਰ੍ਹਾ ਗ਼ੈਰ-ਸੰਵਿਧਾਨਕ ਤੇ ਗ਼ੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ, ‘ਅਸੀਂ ਹਰ ਗ਼ੈਰ-ਕਾਨੂੰਨੀ ਤੇ ਗ਼ੈਰ-ਸੰਵਿਧਾਨਕ ਗੱਲ ਖ਼ਿਲਾਫ਼ ਇੱਕਜੁੱਟ ਹਾਂ। ਤੁਸੀਂ ਇਹ ਕਿਵੇਂ ਸੋਚ ਲਿਆ ਕਿ ਮੈਂ ਕੁਝ ਵੀ ਗ਼ੈਰ-ਸੰਵਿਧਾਨਕ ਗੱਲ ਮਜ਼ਨੂਰ ਕਰ ਲਵਾਂਗਾ।’ ਚੀਨ ਤੇ ਭਾਰਤ ਵਿਚਾਲੇ ਬਣੀ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਵਾਦ ਭਾਵੇਂ ਭਾਰਤ-ਚੀਨ ਦਾ ਹੋਵੇ ਜਾਂ ਭਾਰਤ-ਪਾਕਿਸਤਾਨ ਦਾ, ਸਿਰਫ਼ ਗੱਲਬਾਤ ਰਾਹੀਂ ਹੀ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ। ਜੰਗ ਕਿਸੇ ਵੀ ਮੁਲਕ ਲਈ ਮਸਲੇ ਦਾ ਹੱਲ ਨਹੀਂ ਹੈ। -ਆਈਏਐੱਨਐੱਸ