ਮੁੰਬਈ: ਮਹਾਰਾਸ਼ਟਰ ਪੁਲੀਸ ਨੇ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਖਿਲਾਫ਼ ਜਬਰੀ ਵਸੂਲੀ ਨਾਲ ਜੁੜੇ ਵੱਖ ਵੱਖ ਕੇਸਾਂ ਦੀ ਜਾਂਚ ਨਾਲ ਜੁੜੇ ਸਾਰੇ ਦਸਤਾਵੇਜ਼ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤੇ ਹਨ। ਸੁਪਰੀਮ ਕੋਰਟ ਨੇ ਸਿੰਘ ਖਿਲਾਫ਼ ਕਥਿਤ ਬਦਸਲੂਕੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਸਬੰਧਤ ਕਈ ਕੇਸਾਂ ਦੀ ਜਾਂਚ ਪਿਛਲੇ ਮਹੀਨੇ ਸੀਬੀਆਈ ਨੂੰ ਤਬਦੀਲ ਕਰ ਦਿੱਤੀ ਸੀ। -ਪੀਟੀਆਈ