
ਨਵੀਂ ਦਿੱਲੀ, 25 ਨਵੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਕਿਸੇ ਅਜਿਹੇ ਆਲਮੀ ਪ੍ਰਬੰਧ ’ਚ ਯਕੀਨ ਨਹੀਂ ਰੱਖਦਾ ਜਿੱਥੇ ਕੁਝ ਲੋਕਾਂ ਨੂੰ ਦੂਜਿਆਂ ਤੋਂ ਸਰਬੋਤਮ ਸਮਝਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁਲਕਾਂ ਦੇ ਕੰਮ ਮਨੁੱਖਾਂ ਦੀ ਬਰਾਬਰੀ ਤੇ ਸਨਮਾਨ ਦੇ ਸਾਰ ਤੱਤ ਤੋਂ ਅਗਵਾਈ ਲੈਣ ਵਾਲੇ ਹੋਣੇ ਚਾਹੀਦੇ ਹਨ ਜੋ ਪ੍ਰਾਚੀਨ ਕਦਰਾਂ-ਕੀਮਤਾਂ ਦਾ ਹਿੱਸਾ ਹਨ। ਹਿੰਦ ਪ੍ਰਸ਼ਾਂਤ ਖੇਤਰੀ ਵਾਰਤਾ (ਆਈਪੀਆਰਡੀ) 2022 ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੇ ਸੁਰੱਖਿਆ ਤੇ ਖੁਸ਼ਹਾਲੀ ਨੂੰ ਹਮੇਸ਼ਾ ਸਾਰੀ ਮਨੁੱਖਤਾ ਦੇ ਸਾਂਝੇ ਮਕਸਦ ਦੇ ਰੂਪ ’ਚ ਦੇਖਿਆ ਹੈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ