ਚੇਨੱਈ: ਡੀਐੱਮਕੇ ਨੇ ਮਦਰਾਸ ਹਾਈ ਕੋਰਟ ਵਿੱਚ ਇੱਕ ਅਪੀਲ ਦਾਖ਼ਲ ਕਰ ਕੇ ਚੋਣ ਕਮਿਸ਼ਨ ਨੂੰ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ 15 ਸਾਲਾਂ ਦੀ ਮਿਆਦ ਪੁਗਾ ਚੁੱਕੀਆਂ ਈਵੀਐੱਮਜ਼ ਦੀ ਵਰਤੋਂ ਰੋਕਣ ਦੀ ਮੰਗ ਕੀਤੀ ਹੈ। ਪਾਰਟੀ ਨੇ ਸਾਰੇ ਪੋਲਿੰਗ ਬੂਥਾਂ ਤੇ ਵੋਟਿੰਗ ਸੈਂਟਰਾਂ ਵਿੱਚ ਸੀਸੀਟੀਵੀ ਲਾਈਵ ਕਵਰੇਜ/ਵੈੱਬ ਸਟਰੀਮ, ਸਟਰੌਂਗ ਰੂਮਜ਼ ਤੇ ਕਾਊਂਟਿੰਗ ਸੈਂਟਰਾਂ ’ਚ ਜੈਮਰ ਲਾਉਣ ਦੀ ਮੰਗ ਕੀਤੀ ਹੈ। -ਪੀਟੀਆਈ