ਨਵੀਂ ਦਿੱਲੀ, 16 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਸਰਕਾਰ ਲੜਕੀਆਂ ਦੇ ਵਿਆਹ ਦੀ ਢੁਕਵੀਂ ਉਮਰ ਸਬੰਧੀ ਬਣਾਈ ਕਮੇਟੀ ਦੀ ਰਿਪੋਰਟ ਮਿਲਦੇ ਹੀ ਅਗਲਾ ਫ਼ੈਸਲਾ ਕਰ ਲਵੇਗੀ। ਪ੍ਰਧਾਨਮੰਤਰੀ ਨੇ ਇਹ ਗੱਲ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐਫਏਓ) ਦੀ 75 ਵੀਂ ਵਰ੍ਹੇਗੰਢ ਮੌਕੇ ਪ੍ਰੋਗਰਾਮ ਵਿਚ ਵੀਡੀਓ ਕਾਨਫਰੰਸ ਰਾਹੀਂ ਕਹੀ। ਉਨ੍ਹਾਂ ਕਿਹਾ, “ਬੇਟੀਆਂ ਲਈ ਵਿਆਹ ਦੀ ਢੁਕਵੀਂ ਉਮਰ ਕੀ ਹੈ, ਇਹ ਫੈਸਲਾ ਕਰਨ ਲਈ ਵਿਚਾਰ ਵਟਾਂਦਰੇ ਚੱਲ ਰਹੇ ਹਨ। ਮੈਨੂੰ ਜਲਦੀ ਫੈਸਲਾ ਕਰਨ ਲਈ ਦੇਸ਼ ਭਰ ਦੀਆਂ ਜਾਗਰੂਕ ਧੀਆਂ ਦੇ ਪੱਤਰ ਮਿਲਦੇ ਹਨ। ਮੈਂ ਉਨ੍ਹਾਂ ਸਾਰੀਆਂ ਧੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਜਲਦੀ ਹੀ ਰਿਪੋਰਟ ‘ਤੇ ਕਾਰਵਾਈ ਕਰੇਗੀ।