ਨਵੀਂ ਦਿੱਲੀ, 16 ਜੂਨ
ਕੋਵਿਡ-19 ਬਾਰੇ ਸਰਕਾਰ ਦੇ ਰਾਸ਼ਟਰੀ ਟੀਕਾਕਰਨ ਤਕਨੀਕੀ ਸਲਾਹਕਾਰ ਸਮੂਹ (ਐੱਨਟੀਐੱਸਆਈ) ਦੇ ਕਾਰਜਕਾਰੀ ਮੁਖੀ ਡਾ. ਐੱਨਕੇ ਅਰੋੜਾ ਨੇ ਕਿਹਾ ਹੈ ਕਿ ਕੋਵਿਡਸ਼ੀਲਡ ਟੀਕੇ ਦੀਆਂ ਦੋ ਖੁਰਾਕਾਂ ਵਿਚਕਾਰ ਅੰਤਰ ਨੂੰ ਫਿਰ 4 ਤੋਂ 8 ਹਫ਼ਤਿਆਂ ਤੱਕ ਘਟਾ ਦੇਣ ਬਾਰੇ ਚਰਚਾ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਅੰੰਤਰ ਨੂੰ 12 ਤੋਂ 16 ਹਫ਼ਤਿਆਂ ਤੱਕ ਵਧਾਉਣ ਦਾ ਫੈਸਲਾ ਵਿਗਿਆਨਕ ਤੌਰ ’ਤੇ ਲਿਆ ਗਿਆ ਸੀ ਤੇ ਇਸ ਫ਼ੈਸਲੇ ਵਿੱਚ ਕੋਈ ਮਤਭੇਦ ਨਹੀਂ ਹੈ।