ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਐਮ.ਜੇ. ਅਕਬਰ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਦੀ ਸੁਣਵਾਈ ਮੌਕੇ ਅੱਜ ਪੱਤਰਕਾਰ ਪ੍ਰਿਆ ਰਮਾਨੀ ਨੇ ਅਦਾਲਤ ਵਿਚ ਕਿਹਾ ਕਿ ਉਸ ਨੇ ‘ਸੱਚ ਬੋਲਿਆ’ ਹੈ। ਪ੍ਰਿਆ ਨੇ ਅਦਾਲਤ ਨੂੰ ਦੱਸਿਆ ਕਿ 20 ਸਾਲ ਪਹਿਲਾਂ ਅਕਬਰ ਵੱਲੋਂ ਕੀਤੇ ਕਥਿਤ ਜਿਨਸੀ ਦੁਰਵਿਹਾਰ ਬਾਰੇ ਖ਼ੁਲਾਸਾ ਉਸ ਨੇ ਲੋਕ ਹਿੱਤ ਵਿਚ ਤੇ ਚੰਗੇ ਇਰਾਦੇ ਨਾਲ ਕੀਤਾ ਹੈ। ਜ਼ਿਕਰਯੋਗ ਹੈ ਕਿ ‘ਮੀ ਟੂ’ ਮੁਹਿੰਮ ਤਹਿਤ ਪ੍ਰਿਆ ਨੇ ਅਕਬਰ ’ਤੇ ਦੋਸ਼ ਲਾਏ ਸਨ। ਰਮਾਨੀ ਨੇ ਅਦਾਲਤ ਵਿਚ ਕਿਹਾ ਕਿ ਦੋਸ਼ ਸੱਚ ਹਨ। ਪ੍ਰਿਆ ਨੇ ਕਿਹਾ ਕਿ ਇਹ ਜਨਤਕ ਮਹੱਤਵ ਦਾ ਮਾਮਲਾ ਹੈ ਤੇ ਇਸ ਲਈ ਉਸ ਨੇ ਵਾਪਰੀਆਂ ਘਟਨਾਵਾਂ ਦਾ ਖੁਲਾਸਾ ਕੀਤਾ ਹੈ। -ਪੀਟੀਆਈ