ਮੁੰਬਈ: ਬੰਬੇ ਹਾਈ ਕੋਰਟ ਨੇ ਅੱਜ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਐਲਗਾਰ ਪ੍ਰੀਸ਼ਦ-ਮਾਓਵਾਦੀ ਸੰਪਰਕ ਮਾਮਲੇ ’ਚ ਮੁਲਜ਼ਮ ਸੁਧਾ ਭਾਰਦਵਾਜ ਦੀ ਜ਼ਮਾਨਤ ਅਰਜ਼ੀ ’ਤੇ ਤਿੰਨ ਜੁਲਾਈ ਤੱਕ ਹਲਫ਼ਨਾਮਾ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਭਾਰਦਵਾਜ ਨੂੰ 28 ਅਗਸਤ 2018 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਉਹ ਜੇਲ੍ਹ ’ਚ ਹਨ। ਜਸਟਿਸ ਐੱਸਐੱਸ ਸ਼ਿੰਦੇ ਤੇ ਜਸਟਿਸ ਐੱਨਏ ਜਾਮਦਾਰ ਦੇ ਬੈਂਚ ਨੇ ਅੱਜ ਐੱਨਆਈਏ ਦੇ ਵਕੀਲ ਸੰਦੇਸ਼ ਪਾਟਿਲ ਨੂੰ ਅਪੀਲ ਦੇ ਜਵਾਬ ’ਚ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਤੇ ਅਗਲੀ ਸੁਣਵਾਈ ਤਿੰਨ ਜੁਲਾਈ ਨੂੰ ਪਾ ਦਿੱਤੀ। -ਪੀਟੀਆਈ