ਭੁਪਾਲ: ਸੀਨੀਅਰ ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਕਾਮੇਡੀਅਨ ਕੁਨਾਲ ਕਾਮਰਾ ਤੇ ਮੁਨੱਵਰ ਫਾਰੂਕੀ ਨੂੰ ਭੁਪਾਲ ਵਿਚ ਸ਼ੋਅ ਕਰਨ ਦਾ ਸੱਦਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਦੋਵਾਂ ਨੂੰ ਬੰਗਲੁਰੂ ਵਿਚ ਸ਼ੋਅ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਦਿਗਵਿਜੈ ’ਤੇ ਹੱਲਾ ਬੋਲਦਿਆਂ ਭਾਜਪਾ ਵਿਧਾਇਕ ਰਾਮੇਸ਼ਵਰ ਸ਼ਰਮਾ ਨੇ ਕਿਹਾ ਕਿ ਉਹ ਹਿੰਦੂ ਦੇਵਤਿਆਂ ਦਾ ਅਪਮਾਨ ਕਰਨ ਵਾਲੇ ਕਿਸੇ ਨੂੰ ਵੀ ਮੱਧ ਪ੍ਰਦੇਸ਼ ਵਿਚ ਸ਼ੋਅ ਨਹੀਂ ਕਰਨ ਦੇਣਗੇ। -ਪੀਟੀਆਈ