ਨਵੀਂ ਦਿੱਲੀ, 26 ਮਈ
ਸੋਸ਼ਲ ਮੀਡੀਆ ਕੰਪਨੀਆਂ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਨਿਯਮਾਂ ਨੂੰ ਕਾਂਗਰਸ ਨੇ ‘ਬੇਹੱਦ ਸਖ਼ਤ’ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਨੂੰ ‘ਬਿੱਗ ਡੈਡੀ’ ਵਾਲਾ ਰਵੱਈਆ ਤਿਆਗਣ ਦੀ ਲੋੜ ਹੈ। ਵਿਰੋਧੀ ਧਿਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵਿਚਾਰਾਂ ਦੀ ਆਜ਼ਾਦੀ ਤੇ ਪ੍ਰਗਟਾਵੇ ਦਾ ਗੱਲ ਨਹੀਂ ਘੁੱਟਣਾ ਚਾਹੀਦਾ ਕਿਉਂਕਿ ਇਹ ਸਭ ਲੋਕਤੰਤਰ ਵਿਚ ਆਕਸੀਜਨ ਵਾਂਗ ਹੈ। ਕਾਂਗਰਸ ਦੇ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਦੋਸ਼ ਲਾਇਆ ਕਿ ਨਵੇਂ ਨਿਯਮ ਸੋਸ਼ਲ ਮੀਡੀਆ ’ਤੇ ਦਹਿਸ਼ਤ ਪੈਦਾ ਕਰਨ ਵੱਲ ਸੇਧਿਤ ਹਨ ਕਿਉਂਕਿ ਭਾਜਪਾ ਤੇ ਮੋਦੀ ਸਰਕਾਰ ਨਵੇਂ ਨਿਯਮਾਂ ਨੂੰ ਆਪਣੇ ਲਈ ਖ਼ਤਰਾ ਮੰਨਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਾਲੇ ਤੱਕ ਇਸ ਮੁੱਦੇ ’ਤੇ ਅਦਾਲਤ ਜਾਣ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ। -ਪੀਟੀਆਈ