ਨਵੀਂ ਦਿੱਲੀ, 8 ਅਗਸਤ
ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਵੱਲੋਂ ਕੀਤੀ ਗਈ ਰਿਸਰਚ ਅਨੁਸਾਰ ਪਹਿਲੀ ਵਾਰ ਕੋਵੀਸ਼ੀਲਡ ਦਾ ਟੀਕਾ ਲਗਵਾਉਣ ਤੇ ਦੂਜੀ ਵਾਰ ਕੋਵੈਕਸਿਨ ਦਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ ਵਿੱਚ ਕਰੋਨਾਵਾਇਰਸ ਖ਼ਿਲਾਫ਼ ਲੜਨ ਲਈ ਵਧੇਰੇ ਸਰੀਰਕ ਤਾਕਤ ਬਣੀ ਹੈ। ਇਸੇ ਦੌਰਾਨ ਸਟੱਡੀ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕੋਵੀਸ਼ੀਲਡ ਤੇ ਕੋਵੈਕਸਿਨ ਦੇ ਵੱਖ ਵੱਖ ਟੀਕੇ ਲਗਵਾਉਣ ਨਾਲ ਵਿਕਸਤ ਹੋਇਆ ਇਮਿਊਨ ਸਿਸਟਮ (ਰੋਗਾਂ ਨਾ ਲੜਨ ਦੀ ਸ਼ਕਤੀ) ਸਿਹਤ ਲਈ ਸੁਰੱਖਿਅਤ ਹੈ। ਜ਼ਿਕਰਯੋਗ ਹੈ ਕਿ ਦੋਹਾਂ ਦਵਾਈਆਂ ਦੇ ਰਲੇਵੇਂ ਨਾਲ ਕਈ ਲੋਕਾਂ ਨੂੰ ਚਿੰਤਾ ਲੱਗ ਗਈ ਸੀ ਤੇ ਇਸੇ ਪਿਛੋਕੜ ਤਹਿਤ ਆਈਸੀਐੱਮਆਰ ਵੱਲੋਂ 98 ਲੋਕਾਂ ’ਤੇ ਰਿਸਰਚ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 18 ਲੋਕਾਂ ਨੇ ਪਹਿਲੀ ਤੇ ਦੂਜੀ ਵਾਰ ਕੋਵੀਸ਼ੀਲਡ ਤੇ ਕੋਵੈਕਸੀਨ ਦੇ ਟੀਕੇ ਲਗਵਾਏ ਸਨ। -ਪੀਟੀਆਈ