ਨਵੀਂ ਦਿੱਲੀ, 30 ਜੁਲਾਈ
ਸੀਬੀਆਈ ਨੇ ਡੀਐੱਚਐੱਫਐੱਲ ਨਾਲ ਜੁੜੇ 34,615 ਕਰੋੜ ਰੁਪਏ ਦੇ ਬੈਂਕ ਘੁਟਾਲੇ ਮਾਮਲੇ ਵਿੱਚ ਬਿਲਡਰ ਅਵਿਨਾਸ਼ ਭੌਂਸਲੇ ਦੀ ਪੁਣੇ ਰਿਹਾਇਸ਼ ਤੋਂ ਅਗਸਤਾ ਵੈਸਟਲੈਂਡ ਹੈਲੀਕਾਪਟਰ ਜ਼ਬਤ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਵੱਲੋਂ ਇਸ ਘੁਟਾਲੇ ਰਾਹੀਂ ਹਾਸਲ ਕੀਤੇ ਅਸਾਸਿਆਂ ਦਾ ਪਤਾ ਲਾਉਣ ਲਈ ਪਿਛਲੇ ਕੁਝ ਦਿਨਾਂ ਤੋਂ ਛਾਪੇ ਮਾਰੇ ਜਾ ਰਹੇ ਹਨ। ਦੋਸ਼ ਲਾਇਆ ਗਿਆ ਹੈ ਕਿ ਵਰਵਾ ਏਵੀਏਸ਼ਨ ਨੇ ਇਹ ਹੈਲੀਕਾਪਟਰ ਸਾਲ 2011 ਵਿੱਚ 36 ਕਰੋੜ ਰੁਪਏ ਦਾ ਖਰੀਦਿਆ ਸੀ। -ਪੀਟੀਆਈ