ਨਵੀਂ ਦਿੱਲੀ, 27 ਜੁਲਾਈ
ਪੰਜਾਬ ਤੋਂ ਕਾਂਗਰਸ ਦੇ ਦੋ ਸੰਸਦ ਮੈਂਬਰਾਂ ਰਵਨੀਤ ਸਿੰਘ ਬਿੱਟੂ ਤੇ ਗੁਰਜੀਤ ਸਿੰਘ ਔਜਲਾ ਨੇ ਅੱਜ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਹੋਣ ਮਗਰੋਂ ਲੋਕ ਸਭਾ ਚੈਂਬਰ ਦੇ ਅੰਦਰ ਧਰਨਾ ਦੇ ਦਿੱਤਾ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਵਾਰ ਵਾਰ ਅੜਿੱਕਾ ਪੈਣ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਸ਼ਾਮ 4.45 ਵਜੇ ਲੋਕ ਸਭਾ ਦੀ ਕਾਰਵਾਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਬਿੱਟੂ ਤੇ ਔਜਲਾ ਚੈਂਬਰ ਅੰਦਰ ਧਰਨੇ ’ਤੇ ਬੈਠ ਗਏ। ਆਖਰੀ ਰਿਪੋਰਟਾਂ ਆਉਣ ਤੱਕ ਦੋਵਾਂ ਸੰਸਦ ਮੈਂਬਰਾਂ ਦਾ ਧਰਨਾ ਜਾਰੀ ਸੀ। -ਪੀਟੀਆਈ