ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਹਰਿਦੁਆਰ ਧਰਮ ਸੰਸਦ ਕੇਸ ਦੇ ਮੁਲਜ਼ਮ ਜਿਤੇਂਦਰ ਨਾਰਾਇਣ ਤਿਆਗੀ ਨੂੰ ਹੁਕਮ ਦਿੱਤਾ ਹੈ ਕਿ ਉਹ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਵਿਚ ਦੋ ਸਤੰਬਰ ਤੱਕ ਅਦਾਲਤ ਅੱਗੇ ਸਮਰਪਣ ਕਰੇ। ਤਿਆਗੀ ’ਤੇ ਕਥਿਤ ਤੌਰ ਉਤੇ ਮੁਸਲਮਾਨਾਂ ਖ਼ਿਲਾਫ਼ ਭੜਕਾਊ ਭਾਸ਼ਣ ਦੇਣ ਦਾ ਦੋਸ਼ ਹੈ। ਤਿਆਗੀ ਜੋ ਪਹਿਲਾਂ ਵਸੀਮ ਰਿਜ਼ਵੀ ਵਜੋਂ ਜਾਣਿਆ ਜਾਂਦਾ ਸੀ, ਵਰਤਮਾਨ ’ਚ ਮੈਡੀਕਲ ਅਧਾਰ ’ਤੇ ਜ਼ਮਾਨਤ ਉਤੇ ਹੈ। ਜਸਟਿਸ ਅਜੈ ਰਸਤੋਗੀ ਤੇ ਬੀਵੀ ਨਾਗਰਤਨਾ ਦੇ ਬੈਂਚ ਨੇ ਉਸ ਨੂੰ ਮੈਡੀਕਲ ਅਧਾਰ ਉਤੇ ਮਿਲੀ ਜ਼ਮਾਨਤ ਵਿਚ ਵਾਧਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਨਾਲ ਹੀ ਕਿਹਾ ਕਿ ਤਿਆਗੀ ਦੀ ਜ਼ਮਾਨਤ ’ਤੇ ਸੁਣਵਾਈ 9 ਸਤੰਬਰ ਨੂੰ ਹੋਵੇਗੀ। -ਪੀਟੀਆਈ