ਝਾਰਖੰਡ: ਧਨਬਾਦ ਅਦਾਲਤ ਦੇ ਜੱਜ ਉੱਤਮ ਆਨੰਦ ਦੀ ਹੱਤਿਆ ਦੇ ਮਾਮਲੇ ’ਚ ਸੀਬੀਆਈ ਨੇ ਝਾਰਖੰਡ ਹਾਈ ਕੋਰਟ ਨੂੰ ਦੱਸਿਆ ਹੈ ਕਿ ਮੁਲਜ਼ਮ ਫੋਨ ਲੁੱਟਣਾ ਚਾਹੁੰਦੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਹੱਤਿਆ ਹੋ ਗਈ। ਚੀਫ਼ ਜਸਟਿਸ ਰਵੀ ਰੰਜਨ ਅਤੇ ਜਸਟਿਸ ਸੁਜੀਤ ਨਾਰਾਇਣ ਪ੍ਰਸਾਦ ਦੇ ਡਿਵੀਜ਼ਨ ਬੈਂਚ ਨੇ ਜਾਂਚ ਏਜੰਸੀ ਦੇ ਜਵਾਬ ’ਤੇ ਤਸੱਲੀ ਨਹੀਂ ਪ੍ਰਗਟਾਈ। ਬੈਂਚ ਨੇ ਕਿਹਾ ਕਿ ਸੀਬੀਆਈ ਦੀ ਜਾਂਚ ’ਚ ਕੁਝ ਵੀ ਨਵਾਂ ਨਹੀਂ ਹੈ ਅਤੇ ਉਹ ਹਰ ਵਾਰ ਕੋਈ ਨਵੀਂ ਦਲੀਲ ਲੈ ਕੇ ਆ ਜਾਂਦੀ ਹੈ ਤਾਂ ਜੋ ਕੇਸ ਨੂੰ ਲੰਬਾ ਖਿੱਚਿਆ ਜਾ ਸਕੇ। ਚੀਫ਼ ਜਸਟਿਸ ਨੇ ਕਿਹਾ,‘‘ਸੀਬੀਆਈ ਅਧਿਕਾਰੀ ਹੁਣ ਆਖ ਰਹੇ ਹਨ ਕਿ ਜੱਜ ਉੱਤਮ ਆਨੰਦ ਦੀ ਹੱਤਿਆ ਸੈਲਫੋਨ ਲੁੱਟਣ ਲਈ ਕੀਤੀ ਗਈ ਸੀ। ਪਰ ਸੀਸੀਟੀਵੀ ਤੋਂ ਵੱਖਰੀ ਹੀ ਕਹਾਣੀ ਸਾਹਮਣੇ ਆ ਰਹੀ ਹੈ। -ਆਈਏਐਨਐਸ