ਨਵੀਂ ਦਿੱਲੀ (ਟ੍ਰਿਬਿਊਨ ਨਿਊਜ਼ ਸਰਵਿਸ): ਹਵਾਈ ਜਹਾਜ਼ ’ਚ ਫੋਟੋਗ੍ਰਾਫੀ ਕਰਨ ਸਬੰਧੀ ਬੀਤੇ ਦਿਨ ਦਿੱਤੇ ਹੁਕਮਾਂ ਸਬੰਧੀ ਸਪੱਸ਼ਟ ਕਰਦਿਆਂ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਕਿਹਾ ਕਿ ਯਾਤਰੀ ਜਹਾਜ਼ ਅੰਦਰ ਤਸਵੀਰਾਂ ਖਿੱਚ ਸਕਦੇ ਤੇ ਵੀਡੀਓਜ਼ ਬਣਾ ਸਕਦੇ ਹਨ ਪਰ ਕਿਸੇ ਅਜਿਹੇ ਰਿਕਾਰਡਿੰਗ ਉਪਕਰਨ ਦੀ ਵਰਤੋਂ ਨਹੀਂ ਕਰ ਸਕਦੇ ਜੋ ‘ਭੰਬਲਭੂਸਾ ਪੈਦਾ ਕਰਦਾ ਹੋਵੇ, ਫਲਾਈਟ ਦੇ ਕੰਮ ’ਚ ਅੜਿੱਕਾ ਪਾਵੇ, ਸੁਰੱਖਿਆ ਨੇਮਾਂ ਦੀ ਉਲੰਘਣਾ ਕਰੇ ਜਾਂ ਜੋ ਅਮਲਾ ਮੈਂਬਰਾਂ ਵੱਲੋਂ ਪਾਬੰਦੀਸ਼ੁਦਾ ਹੋਵੇ। ਡੀਜੀਸੀਏ ਨੇ ਅੱਜ ਸਪੱਸ਼ਟ ਕੀਤਾ ਕਿ ਅੱਜ ਦਾ ਇਹ ਹੁਕਮ ਬੀਤੇ ਦਿਨ ਦਿੱਤੇ ਗਏ ਹੁਕਮ ਸਬੰਧੀ ਸਪੱਸ਼ਟੀਕਰਨ ਹੈ ਜਿਸ ’ਚ ਇਹ ਕਿਹਾ ਗਿਆ ਸੀ-‘ਇਹ ਫ਼ੈਸਲਾ ਲਿਆ ਗਿਆ ਹੈ ਕਿ ਅੱਜ ਤੋਂ ਕਿਸੇ ਵੀ ਸ਼ੈਡਿਊਲਡ ਪੈਸੰਜਰ ਏਅਰਕ੍ਰਾਫਟ ’ਤੇ ਕਿਸੇ ਵੀ ਕਿਸਮ ਦੀ ਉਲੰਘਣਾ ਹੋਣ ’ਤੇ ਉਸ ਰੂਟ ਦੀ ਫਲਾਈਟ ਦਾ ਰੂਟ ਘਟਨਾ ਦੇ ਅਗਲੇ ਦਿਨ ਦੋ ਹਫ਼ਤਿਆਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ।’