ਜੰਮੂ, 6 ਅਪਰੈਲ
ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਤਿੰਨ ਬਾਰੂਦੀ ਸੁਰੰਗਾਂ ਮਿਲੀਆਂ, ਜਿਨ੍ਹਾਂ ਨੂੰ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਨਿਯੰਤਰਿਤ ਧਮਾਕਾ ਕਰਕੇ ਨਸ਼ਟ ਕਰ ਦਿੱਤਾ। ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਾਰੂਦੀ ਸੁਰੰਗਾਂ ਵਿੱਚ ਜੰਗ ਲੱਗਿਆ ਹੋਇਆ ਸੀ, ਜਿਸ ਤੋਂ ਜਾਪਦਾ ਹੈ ਕਿ ਇਹ ਕਾਫ਼ੀ ਪੁਰਾਣੀਆਂ ਸਨ। ਅਧਿਕਾਰੀ ਨੇ ਦੱਸਿਆ ਕਿ ਇਹ ਸੁਰੰਗਾਂ ਡੇਰਾ ਪਿੰਡ ਵਿੱਚ ਇਕ ਵਿਅਕਤੀ ਨੂੰ ਖੇਤ ਵਿੱਚ ਖੁਦਾਈ ਦੌਰਾਨ ਮਿਲੀਆਂ ਸਨ, ਜਿਸ ਨੇ ਪੁਲੀਸ ਨੂੰ ਇਸ ਦੀ ਜਾਣਕਾਰੀ ਦਿੱਤੀ। -ਏਜੰਸੀ