ਸ੍ਰੀਨਗਰ, 26 ਨਵੰਬਰ
ਪੁਲੀਸ ਨੇ ਅੱਜ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ 24 ਕਿਲੋਗ੍ਰਾਮ ਆਰਡੀਐਕਸ ਨੂੰ ਨਸ਼ਟ ਕਰ ਦਿੱਤਾ। ਕਈ ਹੈਂਡ ਗ੍ਰਨੇਡ ਵੀ ਨਸ਼ਟ ਕੀਤੇ ਹਨ। ਇਹ ਅਸਲਾ ਪਿਛਲੇ 12 ਸਾਲਾਂ ਦੌਰਾਨ ਵੱਖ-ਵੱਖ ਮੁਕਾਬਲਿਆਂ ਦੌਰਾਨ ਜ਼ਬਤ ਕੀਤਾ ਗਿਆ ਸੀ। ਤਿੰਨ ਅਤਿਵਾਦੀਆਂ ਦੇ ਹਲਾਕ ਹੋਣ ਤੋਂ ਬਾਅਦ ਸ੍ਰੀਨਗਰ ਵਿਚ ਜ਼ਿਆਦਾਤਰ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਅੱਜ ਬੰਦ ਰਹੇ। ਸ਼ਹਿਰ ਦੇ ਕਈ ਹਿੱਸਿਆਂ ਵਿਚ ਮੋਬਾਈਲ ਇੰਟਰਨੈੱਟ ਵੀ ਬੰਦ ਰਿਹਾ। ਟਰੈਫਿਕ ਹਾਲਾਂਕਿ ਆਮ ਵਾਂਗ ਜਾਰੀ ਰਹੀ। ਨੌਹੱਟਾ, ਗੋਜਵਾੜਾ, ਖਨਿਆਰ ਤੇ ਹੋਰ ਕਈ ਹਿੱਸਿਆਂ ਵਿਚ ਸ਼ੱਟਡਾਊਨ ਰਿਹਾ। ਜ਼ਿਕਰਯੋਗ ਹੈ ਕਿ ਪੁਲੀਸ ਨੇ ਬੁੱਧਵਾਰ ਟੀਆਰਐਫ ਦੇ ਇਕ ਕਮਾਂਡਰ ਨੂੰ ਹਲਾਕ ਕਰ ਦਿੱਤਾ ਸੀ। ਸ਼ਹਿਰ ਦੇ ਰਾਮਬਾਗ ਇਲਾਕੇ ਵਿਚ ਇਕ ਮੁਕਾਬਲੇ ’ਚ ਪੁਲਵਾਮਾ ਨਾਲ ਸਬੰਧਤ ਦੋ ਹੋਰ ਵੀ ਮਾਰੇ ਗਏ ਸਨ। ਇਹ ਦੋਵੇਂ ਵੀ ਟੀਆਰਐਫ ਨਾਲ ਸਬੰਧਤ ਸਨ। -ਪੀਟੀਆਈ