ਮੁੰਬਈ: ਮੁੰਬਈ ਦੇ ਇਕ ਬਿਲਡਰ ਨੇ ਜਾਂਚ ਕਮਿਸ਼ਨ ਅੱਗੇ ਦਾਇਰ ਹਲਫ਼ਨਾਮੇ ਵਿਚ ਦਾਅਵਾ ਕੀਤਾ ਹੈ ਕਿ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਵਿਰੁੱਧ ਲਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ ‘ਬੇਬੁਨਿਆਦ’ ਹਨ ਤੇ ਇਹ ਸੀਨੀਅਰ ਆਈਪੀਐੱਸ ਅਧਿਕਾਰੀ ਪਰਮ ਬੀਰ ਸਿੰਘ ਵੱਲੋਂ ‘ਬਦਲਾ ਲੈਣ ਖਾਤਰ’ ਲਾਏ ਗਏ ਸਨ। ਬਿਲਡਰ ਬਿਮਲ ਅਗਰਵਾਲ ਨੇ ਪਰਮ ਬੀਰ ਸਿੰਘ ਤੇ ਬਰਖਾਸਤ ਪੁਲੀਸ ਅਧਿਕਾਰੀ ਸਚਿਨ ਵਾਜ਼ੇ ਖ਼ਿਲਾਫ਼ ਫ਼ਿਰੌਤੀ ਦਾ ਕੇਸ ਦਰਜ ਕਰਵਾਇਆ ਗਿਆ ਸੀ। ਉਸ ਨੇ ਇਕ ਮੈਂਬਰੀ ਕਮਿਸ਼ਨ ਕੋਲ 26 ਸਫ਼ਿਆਂ ਦਾ ਹਲਫ਼ਨਾਮਾ ਦਾਇਰ ਕੀਤਾ ਹੈ। ਮਹਾਰਾਸ਼ਟਰ ਸਰਕਾਰ ਨੇ ਮਾਰਚ ਵਿਚ ਜਾਂਚ ਕਮਿਸ਼ਨ ਦਾ ਗਠਨ ਕੀਤਾ ਸੀ ਜੋ ਕਿ ਦੇਸ਼ਮੁਖ ’ਤੇ ਲਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ। ਇਸੇ ਦੌਰਾਨ ਜਾਂਚ ਕਮਿਸ਼ਨ ਨੇ ਸਾਬਕਾ ਪੁਲੀਸ ਕਮਿਸ਼ਨਰ ਨੂੰ ਪੇਸ਼ ਨਾ ਹੋਣ ’ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। -ਪੀਟੀਆਈ