ਸੁਨੀਤ ਧਵਨ
ਰੋਹਤਕ, 3 ਜੂਨ
ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੂੰ ਅੱਜ ਮੁੜ ਇਥੇ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਉਸ ਦੇ ਢਿੱਡ ਵਿੱਚ ਦਰਦ ਹੋਣ ਕਾਰਨ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੀਜੀਆਈ ਲਿਆਂਦਾ ਗਿਆ। ਸੀਟੀ ਸਕੈਨ ਕਰਵਾਉਣ ਤੋਂ ਬਾਅਦ ਉਸ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ। ਟੈਸਟਾਂ ਦੀਆਂ ਰਿਪੋਰਟਾਂ ਉਡੀਕੀਆਂ ਜਾ ਰਹੀਆਂ ਹਨ।